ਨਿਰਪੱਖ ਨਿਗਰਾਨੀ ਅਤੇ ਪੁਨਰ ਗਠਨ ਦੇ ਜਰੀਏ ਵਰਤਾਰਾ ਕਰਦੇ ਹੋਏ
ਪੁਲਿਸ ਸ਼ਿਕਾਇਤਾਂ ਵਿੱਚ ਸਕਾਟਲੈਂਡ ਦੇ ਵਿਸ਼ਵਾਸ ਨੂੰ ਵਧਾਉਣਾ

ਸਾਡੇ ਬਾਰੇ

ਪੁਲਿਸ ਕੰਪਲੇਂਟਸ ਕਮਿਸ਼ਨਰ ਫਾਰ ਸਕਾਟਲੈਂਡ (PCCS) ਇੱਕ ਸੁਤੰਤਰ ਸੰਗਠਨ ਹੈ, ਜੋ ਕਿ ਪੁਲਿਸ ਨਾਲ ਜੁਡ਼ਿਆ ਹੋਇਆ ਨਹੀਂ ਹੈ। ਸਾਡੀ ਭੂਮਿਕਾ ਉਸ ਤਰੀਕੇ ਦੀ ਸਮੀਖਿਆ ਕਰਨਾ ਹੈ ਜਿਸ ਨਾਲ ਪੁਲਿਸ ਬਾਰੇ ਗੈਰ ਅਪਰਾਧੀ ਸ਼ਿਕਾਇਤਾਂ ਨਾਲ ਸਕਾਟਲੈਂਡ ਵਿੱਚ ਪੁਲਿਸ ਸੰਗਠਨਾਂ ਦੁਆਰਾ ਵਿਹਾਰ ਕੀਤਾ ਜਾਂਦਾ ਹੈ। ਸਾਡੀ ਸੇਵਾ ਮੁਫਤ ਅਤੇ ਨਿਰਪੱਖ ਹੈ।

ਸਾਡਾ ਉਦੇਸ਼ ਲਗਾਤਾਰ ਸੁਧਾਰ ਦੇ ਸੱਭਿਆਚਾਰ ਦਾ ਵਿਕਾਸ ਕਰਨਾ ਹੈ ਜਿੱਥੇ ਪੁਲਿਸ ਸੰਗਠਨ ਅਭਿਆਸ, ਪਾਲਸੀ ਅਤੇ ਪਰਕਿਰਿਆਵਾਂ ਵਿੱਚ ਸੁਧਾਰ ਕਰਨ ਲਈ ਸ਼ਿਕਾਇਤਾਂ ਤੋਂ ਸਿੱਖਦੇ ਹਨ।

ਅਸੀਂ ਕੀ ਕਰਦੇ ਹਾਂ

ਜੇ ਤੁਸੀਂ ਕਿਸੇ ਵਿਅਕਤੀਗਤ ਪੁਲਿਸ ਅਧਿਕਾਰੀ (ਡਿਊਟੀ ਤੇ ਜਾਂ ਬਿਨਾਂ ਡਿਊਟੀ ਤੇ), ਅਸੈਨਕ ਅਧਿਕਾਰੀ ਜਾਂ ਪੁਲਿਸ ਸੇਵਾ ਬਾਰੇ ਸ਼ਿਕਾਇਤ ਕੀਤੀ ਹੈ ਤਾਂ PCCS ਉਸ ਤਰੀਕੇ ਦੀ ਸਮੀਖਿਆ ਕਰ ਸਕਦੀ ਹੈ ਜਿਸ ਵਿੱਚ ਉਹ ਪੁਲਿਸ ਸੰਗਠਨ ਤੁਹਾਡੀ ਸ਼ਿਕਾਇਤ ਦਾ ਵਰਤਾਰਾ ਕਰਦੀ ਹੈ।

PCCS ਦੁਆਰਾ ਤੁਹਾਡੀ ਸ਼ਿਕਾਇਤ ਤੇ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਤੁਹਾਡੇ ਵਲੋਂ ਸਬੰਧਿਤ ਪੁਲਿਸ ਸੰਗਠਨ ਨੂੰ ਸ਼ਿਕਾਇਤ ਕਰਨਾ ਲਾਜ਼ਮੀ ਹੈ ਅਤੇ ਇਹ ਸੁਨਿਸ਼ਚਤ ਕਰੋ ਕਿ ਉਨ੍ਹਾਂ ਨੇ ਇਸ ਨਾਲ ਵਰਤਾਰੇ ਨੂੰ ਖਤਮ ਕੀਤਾ ਹੈ। ਇਹ ਪੁਲਿਸ ਸੰਗਠਨ ਨੂੰ ਸ਼ਿਕਾਇਤ ਨੂੰ ਹੱਲ ਕਰਨ ਦਾ ਇੱਕ ਮੌਕਾ ਦਿੰਦਾ ਹੈ। ਤੁਸੀਂ ਇਸ ਸਾਈਟ ਦੇ ਲਿੰਕ ਪੰਨੇ ਤੇ ਸਕਾਟਲੈਂਡ ਵਿੱਚ ਪੁਲਿਸ ਸੰਗਠਨਾਂ ਦੇ ਪਤਿਆਂ ਦੀ ਭਾਲ ਕਰ ਸਕਦੇ ਹੋ।

ਜੇ, ਆਪਣੀ ਸ਼ਿਕਾਇਤ ਵਿੱਚ ਪੁਲਿਸ ਸੰਗਠਨ ਦੀ ਜਾਂਚ-ਪਡ਼ਤਾਲ ਦੀ ਪਾਲਣਾ ਕਰਦੇ ਹੋਏ, ਤੁਸੀਂ ਪੇਸ਼ ਕੀਤੇ ਜਵਾਬ ਤੋਂ ਜਾਂ ਤੁਹਾਡੀ ਸ਼ਿਕਾਇਤ ਨਾਲ ਵਰਤਾਰਾ ਕੀਤੇ ਜਾਣ ਦੇ ਤਰੀਕੇ ਤੋਂ ਅਸੰਤੁਸ਼ਟ ਹੁੰਦੇ ਹੋ, ਤਾਂ PCCS ਫੇਰ ਉਸ ਤਰੀਕੇ ਦੀ ਸਮੀਖਿਆ ਕਰ ਸਕਦਾ ਹੈ ਜਿਸ ਵਿੱਚ ਤੁਹਾਡੀ ਸ਼ਿਕਾਇਤ ਨਾਲ ਵਰਤਾਰਾ ਕੀਤਾ ਗਿਆ ਸੀ। (ਸ਼ਿਕਾਇਤ ਵਰਤਾਰਾ ਸਮੀਖਿਆ)।

ਸਾਡੀ ਸ਼ਿਕਾਇਤ ਸਮੀਖਿਆ ਪਰਕਿਰਿਆ

ਜੇ ਤੁਸੀਂ ਪਹਿਲਾਂ ਹੀ ਪੁਲਿਸ ਸੰਗਠਨ ਦੀ ਅੰਦਰੂਨੀ ਸ਼ਿਕਾਇਤ ਪਰਕਿਰਿਆ ਨੂੰ ਪੂਰਾ ਕਰ ਦਿੱਤਾ ਹੈ, ਤਾਂ ਅਸੀਂ ਤੁਹਾਨੂੰ ਤੁਹਾਡੀ ਸ਼ਿਕਾਇਤ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਸਾਡੀ ਮਦਦ ਕਰਨ ਲਈ ਸ਼ਿਕਾਇਤ ਸਮੀਖਿਆ ਫਾਰਮ ਨੂੰ ਭਾਰਨ ਲਈ ਕਹਾਂਗੇ। ਤੁਸੀਂ ਇੱਥੇ ਕਲਿਕ ਕਰਕੇ ਇਸ ਫਾਰਮ ਨੂੰ ਆਨਲਾਈਨ ਪੂਰਾ ਕਰ ਸਕਦੇ ਹੋ ਜਾਂ ਤੁਸੀਂ ਫਾਰਮ ਡਾਉਨਲੋਡ ਕਰ ਸਕਦੇ ਹੋ ਅਤੇ ਸਾਨੂੰ ਇਸ ਨੂੰ ਡਾਕ, ਈ-ਮੇਲ ਜਾਂ ਫੈਕਸ ਦੁਆਰਾ ਵਾਪਸ ਭੇਜ ਸਕਦੇ ਹੋ।

ਅਸੀਂ ਤੁਹਾਡੇ ਅਤੇ ਪੁਲਿਸ ਸੰਗਠਨ ਦੁਆਰਾ ਪ੍ਰਦਾਨ ਕੀਤੀ ਸਾਰੀ ਜਾਣਕਾਰੀ ਨੂੰ ਵੇਖਦੇ ਹੋਏ, ਇਸ ਮਾਮਲੇ ਦੇ ਤੱਥਾਂ ਦੀ ਜਾਂਚ ਕਰਾਂਗੇ। ਅਸੀਂ ਇਹ ਦੇਖਾਂਗੇ ਕਿ ਪੁਲਿਸ ਸੰਗਠਨ ਇਸ ਦੇ ਸਿੱਟਿਆਂ ਤੇ ਕਿਵੇਂ ਪਹੁੰਚਿਆ ਹੈ ਅਤੇ ਉਸ ਸਬੂਤ ਦੀ ਸਮੀਖਿਆ ਕਿਵੇਂ ਕੀਤੀ ਸੀ ਜਿਸ ਤੇ ਸਿੱਟਾ ਆਧਾਰਤ ਸੀ। ਅਸੀਂ ਫੇਰ ਇਸ ਵਿਚਾਰ ਤੇ ਪਹੁੰਚਦੇ ਹਾਂ ਕਿ ਕੀ ਸ਼ਿਕਾਇਕ ਨੂੰ ਤਰਕਪੂਰਨ ਢੰਗ ਨਾਲ ਨਿਪਟਾਇਆ ਗਿਆ ਸੀ।

ਸੰਭਾਵੀ ਸਿੱਟੇ

ਜੇ ਕਮਿਸ਼ਨਰ ਨੂੰ ਇਹ ਵਿਸ਼ਵਾਸ ਹੈ ਕਿ ਉਹ ਤਰੀਕਾ, ਜਿਸ ਵਿੱਚ ਪੁਲਿਸ ਸੰਗਠਨ ਦੁਆਰਾ ਸ਼ਿਕਾਇਤ ਦਾ ਵਰਤਾਰਾ ਕੀਤਾ ਗਿਆ ਸੀ, ਉਚਿਤ ਨਹੀਂ ਸੀ, ਤਾਂ ਉਹ ਕਈ ਸਿਫਾਰਸ਼ਾਂ ਕਰ ਸਕਦਾ ਹੈ, ਉਦਾਹਰਨ ਲਈ:

  • ਇਹ ਕਿ ਪੁਲਿਸ ਸੰਗਠਨ ਫੇਰ ਤੋਂ ਪੈਦਾ ਹੋਣ ਵਾਲੀ ਉਹੀ ਸਮੱਸਿਆ ਤੋਂ ਬਚਣ ਲਈ ਤਬਦੀਲੀਆਂ ਕਰੇ;
  • ਇਹ ਕਿ ਸ਼ਿਕਾਇਤ ਵਿੱਚ ਅੱਗੇ ਦੀ ਛਾਣ-ਬੀਣ ਪੁਲਿਸ ਸੰਗਠਨ ਦੁਆਰਾ ਕੀਤੀ ਜਾਏ  ਤਾਂਜੋ ਸ਼ਿਕਾਇਤ ਕਰਨ ਵਾਲਾ ਵਿਅਕਤੀ ਉਸ ਦੀਆਂ ਸਾਰੀਆਂ ਚਿੰਤਾਵਾਂ ਦੇ ਪ੍ਰਤੀ ਪੂਰਾ ਜਵਾਬ ਪ੍ਰਾਪਤ ਕਰ ਸਕੇ;
  • ਇਹ ਕਿ ਸ਼ਿਕਾਇਤ ਵਿੱਚ ਸ਼ਾਮਲ ਅਫਸਰਾਂ ਨੂੰ ਸਿੱਖਿਆ ਅਤੇ ਸਲਾਹ ਦਿੱਤੀ ਜਾਵੇ;
  • ਇਹ ਕਿ ਪੁਲਿਸ ਸੰਗਠਨ ਸ਼ਿਕਾਇਤ ਤੇ ਮੁਡ਼ ਵਿਚਾਰ ਕਰੇ - ਕੁਝ ਮਾਮਲਿਆਂ ਵਿੱਚ ਉਹ ਆਪ ਮੁਡ਼ ਵਿਚਾਰ ਕੀਤੇ ਜਾਣ ਲਈ ਦੇਖ-ਰੇਖ ਕਰਨ ਦਾ ਫੈਸਲਾ ਕਰ ਸਕਦਾ ਹੈ ਜਾਂ ਇਸ ਦੀ ਦੇਖ-ਰੇਖ ਕਰਨ ਲਈ ਕਿਸੇ ਹੋਰ ਵਿਅਕਤੀ ਨੂੰ ਕਹਿ ਸਕਦਾ ਹੈ।

ਜੇ ਤੁਸੀਂ ਅੱਗੇ ਦੀ ਜਾਣਕਾਰੀ ਆਪਣੀ ਭਾਸ਼ਾ ਵਿੱਚ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਜੇ ਤੁਸੀਂ ਆਪਣੀ ਭਾਸ਼ਾ ਵਿੱਚ ਕਿਸੇ ਵਿਅਕਤੀ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ, ਜੇ ਜ਼ਰੂਰੀ ਹੋਵੇ ਅਸੀਂ ਦੁਭਾਸ਼ੀਏ ਦਾ ਪ੍ਰਬੰਧ ਕਰ ਸਕਦੇ ਹਾਂ।